ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥

ਸਤਿਗੁਰ ਪ੍ਰਸਾਦਿ
ਸੇਵਾ ਕਰਤ ਹੋਇ ਨਿਹਕਾਮੀ ਤਿਸ ਕਉ ਹੋਤ ਪਰਾਪਤਿ ਸੁਆਮੀ
ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ
ਉਪਰੋਕਤ ਗੁਰਬਾਣੀ ਉਪਦੇਸ਼ ਰਾਹੀਂ ਗੁਰੂ ਜੀ ਸੋਝੀ ਬਖਸ਼ ਰਹੇ ਹਨ ਕਿ ਜੋ ਜੋ ਮਨੁਖ ਮਿਹਨਤ ਨਾਲ ਕਮਾ ਕੇ ਆਪ ਖਾਂਦਾ ਹੈ ਤੇ ਉਸ ਕਮਾਈ ਵਿਚੋਂ ਲੋੜਵੰਦ ਲਈ ਯਾ ਕਹਿ ਲਈਏ ਪਰਉਪਕਾਰ ਦੇ ਕਾਰਜਾਂ ਦੀ ਪੂਰਤੀ ਲਈ ਸਾਂਝਾ ਕਰਦਾ ਹੈ, ਹੇ ਨਾਨਕ ! ਅਜੇਹੇ ਬੰਦੇ ਹੀ ਜ਼ਿਦਗੀ ਦਾ ਸਹੀ ਰਸਤਾ ਪਛਾਣਦੇ ਹਨ ਇਹ ਸਪਸ਼ਟ ਅਤੇ ਜਰੂਰੀ ਹੈ  ਜੀ ਕਿ ਗੁਰੂ ਖਜਾਨੇ ਦੀ ਮਾਇਆ, ਕੇਵਲ ਤੇ ਕੇਵਲ ਪਰਉਪਕਾਰ (ਨਾਮ ਜਪਣ - ਜਪਾਣ ਯਾ ਲੋੜਵੰਦ) ਦੇ ਕਾਰਜਾਂ ਦੀ ਪੂਰਤੀ ਲਈ ਖਰਚ ਕਰਨਾਂ ਹੀ ਗੁਰ ਉਪਦੇਸ਼ ਦੇ ਅਨਕੂਲ ਹੈ ਜੀ, ਨਹੀਂ ਤਾਂ ਦੁਰਵਰਤੋਂ ਹੈ ਜੀ
ਪਰਉਪਕਾਰ ਦੀਆਂ ਕੁਝ ਕੁ ਉਧਾਰਣਾ : ਗੁਰਦਵਾਰਾ ਸਾਹਿਬ, ਸਕੂਲ, ਹਸਪਤਾਲ, ਅਪਾਹਜ ਕੇਂਦਰ, ਵਿਦਵਾ ਕੇਂਦਰ ਚਲਾਉਣੇ ਅਤੇ ਸਥਾਪਤ ਕਰਨੇ,  ਮਰਯਾਦਾ ਅਨੁਸਾਰ ਗੁਰੂ ਕੀਆਂ ਸੰਗਤਾਂ ਦੀ ਸੇਵਾ ਯਾ ਲੋੜਵੰਦ ਲਈ ਗੁਰੂ ਕੇ ਲੰਗਰ ਚਲਾਉਣਾ, ਨਿਸ਼ਕਾਮ ਸੇਵਾ ਰਾਹੀਂ ਗੁਰਬਾਨੀ ਦੀ ਸਾਂਝ ਪਾਉਣਾ, ਇਤਿਆਦੀ (ਉਧਾਰਣਾ ਅਨਗਿਣਤ ਹਨ ਜੀ)
ਇਸ ਵਕਤ ਪਹਿਲਾ ਨਿਸ਼ਾਨਾ ਤਿੰਨ ਲਖ ਡਾਲਰ ਇਕਠਾ ਕਰਨ ਦਾ ਹੈ ਜੀ ॥ ਇਤਿਹਾਸ ਗਵਾਹ ਹੈ ਜੀ ਕਿ ਗੁਰੂ ਕੀਆਂ ਸੰਗਤਾਂ ਇਨ੍ਹਾਂ ਪਰਉਪਕਾਰੀ ਕਾਰਜਾਂ ਲਈ ਹਮੇਸ਼ਾਂ ਵਧ-ਚੜ ਕੇ ਇਹ ਪਵਿਤਰ ਸੇਵਾ ਨਿਭਾਉਂਦੀਆਂ ਆ ਰਹੀਆਂ ਹਨ ॥ ਕਿਰਪਾ ਕਰਕੇ ਸਮੂਹ ਸੰਗਤਾਂ ਤਕ ਇਹ ਸੰਦੇਸ਼ ਪਹੁੰਚਾਉਣ ਦਾ ਨਿਰੰਤਰ ਉਪਰਾਲਾ ਕਰੋ ਜੀ ਅਤੇ ਜੀਵਨ ਦੀਆਂ ਘੜੀਆਂ ਸਫਲੀਆਂ ਕਰੋ ਜੀ॥

No comments:

Post a Comment